ਮੜ੍ਹੀ ਦਾ ਦੀਵਾ ਗੁਰਦਿਆਲ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਲੇਖਕ ਦਾ ਇਹ ਪਹਿਲਾ ਨਾਵਲ ਸੀ ਜੋ 1964 ਵਿੱਚ ਛਪਿਆ।ਇਹ ਪਹਿਲਾ ਪੰਜਾਬੀ ਨਾਵਲ ਹੈ ਜਿਸ ਦਾ ਰੂਸੀ ਭਾਸ਼ਾ ਵਿੱਚ ਤਰਜਮਾ ਹੋਇਆ ਤੇ ਇਸ ਦੀਆਂ ਪੰਜ ਲੱਖ ਕਾਪੀਆਂ ਸੋਵੀਅਤ ਰੂਸ ਵਿੱਚ ਛਪ ਕੇ ਵਿਕੀਆਂ। ਇਸ ਨਾਵਲ ਨੂੰ ਭਾਰਤੀ ਸਾਹਿਤ ਅਕਾਦਮੀ ਨੇ ਆਧੁਨਿਕ ਭਾਰਤੀ ਕਲਾਸਿਕ ਵਜੋਂ ਪ੍ਰਵਾਨਿਆ ਅਤੇ ਸਾਰੀਆਂ ਭਾਰਤੀ ਭਾਸ਼ਾਵਾਂ ਵਿੱਚ ਅਨੁਵਾਦ ਕਰ ਕੇ ਛਾਪਿਆ ਹੈ।ਮੜ੍ਹੀ ਦਾ ਦੀਵਾ ਦੀ ਕਹਾਣੀ ਜਗਸੀਰ ਨਾਮ ਦੇ ਇੱਕ ਦਲਿਤ ਜਾਤੀ ਨਾਲ ਸੰਬੰਧਿਤ ਪਾਤਰ ਦੁਆਲੇ ਘੁੰਮਦੀ ਹੈ।